ਪਤਨੀ ਅਤੇ ਗੁਰੂ ਦੀ ਰਸੋਈ ਦੇ 8 ਵਿਅਕਤੀਆਂ ਤੋਂ ਦੁਖ਼ੀ ਨੌਜਵਾਨ ਨੇ ਕੀਤੀ ਜੀਵਨ ਲੀਲਾ ਖ਼ਤਮ ਦਰੁੱਸਤ ਬਿਆਨ ਲਿਖ਼ਣ ਲਈ ਪੁਲਿਸ ਦੇ ਥਾਣੇਦਾਰ ਕਰਦੇ ਰਹੇ ਆਨਾਕਾਨੀ ਪੰਜ ਘੰਟੇ ਬਾਅਦ ਡੀ ਐਸ ਪੀ ਦੇ ਦਖ਼ਲ ਨਾਲ ਪੁਲਿਸ ਨੇ ਲਿਖ਼ੇ ਸਹੀ ਬਿਆਨ

0
29

ਜੇਕਰ ਥਾਣੇਦਾਰ ਬਲਵੀਰ ਸਿੰਘ ਨੇ ਕਾਰਵਾਈ ਕੀਤੀ ਹੁੰਦੀ ਤਾਂ ਸਾਡਾ ਮੁੰਡਾ ਬੱਚ ਜਾਣਾ ਸੀ – ਪੀੜਤ ਪਰਿਵਾਰ
ਦੀਪਕ ਅਗਨੀਹੋਤਰੀ ਮਾਹਿਲਪੁਰ -ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਖੈਰੜ ਰਾਵਲ ਬਸੀ ਦੇ ਇਕ ਵਿਅਕਤੀ ਨੇ ਪਿੰਡ ਵਿਚ ਚੱਲ ਰਹੀ ਗੁਰੂ ਦੀ ਰਸੋਈ ਦੇ 8 ਦਰਜਨ ਵਿਅਕਤੀਆਂ ਅਤੇ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਤੰਗ ਆ ਕੇ ਆਪਣੇ ਘਰ ਵਿਚ ਪੱਖ਼ੇ ਨਾਲ ਫ਼ਾਹਾ ਲੈਕੇ ਜੀਵਨ ਲੀਲਾ ਸਮਾਪਤ ਕਰ ਲਈ। ਪਿਛਲੇ ਛੇ ਮਹੀਨਿਆਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਲਗਾਤਾਰ ਉੱਦਮ ਕਰ ਰਹੇ ਨੌਜਵਾਨ ਅਤੇ ਉਸ ਦੇ ਪਰਿਵਾਰ ਨੇ ਥਾਣਾ ਮਾਹਿਲਪੁਰ ਅਤੇ ਜਿਲ੍ਹਾ ਪੁਲਿਸ ਮੁਖੀ ਨੂੰ ਵੀ ਸ਼ਿਕਾਇਤਾਂ ਕੀਤੀਆਂ ਪਰੰਤੂ ਇੰਨਸਾਫ਼ ਨਾ ਮਿਲਦਾ ਦੇਖ਼ ਉਸ ਨੂੰ ਆਪਣਾ ਜੀਵਨ ਖ਼ਤਮ ਕਰਨਾ ਪਿਆ।

ਮ੍ਰਿਤਕ ਦੇ ਪਿਤਾ ਮੋਹਣ ਲਾਲ ਪੁੱਤਰ ਰਾਮ ਚੰਦ ਵਾਸੀ ਖੈਰੜ ਰਾਵਲ ਬਸੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਜਸਵਿੰਦਰ ਸਿੰਘ (31) ਨੇ ਆਪਣੀ ਪਤਨੀ ਗੁਰਬਖਸ਼ ਕੌਰ ਉਰਫ਼ ਜੱਸੀ ਤੇ ਉਸ ਦਾ ਪ੍ਰੇਮੀ ਸਰਬਜੀਤ ਸਿੰਘ ਉਰਫ਼ ਸਾਬਾ ਪੁੱਤਰ ਜਰਨੈਲ ਸਿੰਘ ਵਾਸੀ ਖੈਰੜ ਰਾਵਲ ਬਸੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਲੋਂ ਫ਼ਾਹਾ ਲੈਣ ਤੋਂ ਪਹਿਲਾਂ ਹੀ ਆਪਣੇ ਫ਼ੋਨ ਵਿਚ ਆਪਣੇ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਪਮਲਾ ਪੁੱਤਰ ਨਛੱਤਰ ਸਿੰਘ ਵਾਸੀ ਖੈਰੜ ਰਾਵਲ ਬਸੀ , ਕੁਲਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਖੈਰੜ ਰਾਵਲ ਬਸੀ, ਵੀਨਾ ਪਤਨੀ ਸੌਖਾ ਵਾਸੀ ਕਵਾਲੇਵਾਲ ਫੱਤੂ, ਕੁਲਵਰਨ ਸਿੰਘ ਹਲਵਾਈ ਵਾਸੀ ਪਜੋੜਾ, ਸਤਪਾਲ ਸਿੰਘ ਉਰਫ਼ ਭਾਇਆ ਵਾਸੀ ਸਰਹਾਲਾ ਕਲਾਂ, ਮੱਖਣ ਸਿੰਘ ਭਗਤੁਪੁਰ, ਗੁਰਪਾਲ ਸਿੰਘ ਪਾਲਾ ਸਿੰਗੜੀਵਾਲ ਨੂੰ ਦੱਸ ਕੇ ਵੀਡਿਓ ਬਣਾ ਗਿਆ। ਵੀਡੀਓ ਵਿਚ ਦਿੱਤੇ ਸੰਦੇਸ਼ ਵਿਚ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਕਈ ਮਹੀਨਿਆਂ ਤੋਂ ਗੁਰੂ ਕੀ ਰਸੋਈ ਖੈਰੜ ਅੱਛਰਵਾਲ ਵਿਖੇ ਰੋਟੀਆਂ ਬਣਾਉਣ ਦਾ ਕੰਮ ਕਰਦੀ ਸੀ । ਉੱਥੇ ਹੀ ਸਰਬਜੀਤ ਸਿੰਘ ਉਰਫ਼ ਸਾਬਾ ਵੀ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਸਰਬਜੀਤ ਸਿੰਘ ਉਰਫ਼ ਸਾਬਾ ਨੇ ਉਸ ਦੀ ਪਤਨੀ ਨੂੰ ਆਪਣੀਆਂ ਗੱਲਾਂ ਵਿਚ ਲੈ ਲਿਆ ਅਤੇ ਉਸ ਤੋਂ ਬਾਅਦ ਉਸ ਦੇ ਘਰ ਲੜਾਈ ਝਗੜਾ ਹੋਣ ਲੱਗ ਪਿਆ। ਜਿਸ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਛੱਡ ਕੇ ਗੁਰੂ ਕੀ ਰਸੋਈ ਵਿਚ ਹੀ ਰਹਿਣ ਲੱਗ ਪਈ। ਉਸ ਵਲੋਂ ਕਈ ਵਾਰ ਆਪਣੀ ਪਤਨੀ ਨੂੰ ਘਰ ਲੈਣ ਲਈ ਗਿਆ ਤਾਂ ਉਸ ਨੂੰ ਗੁਰੂ ਕੀ ਰਸੋਈ ਦੇ ਕਰਿੰਦੇ ਉਸ ਨੂੰ ਡਰਾ ਧਮਕਾ ਕੇ ਵਾਪਸ ਭੇਜ ਦਿੰਦੇ ਸੀ। ਪੀੜਿਤ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਕਈ ਵਾਰ ਪਿੰਡ ਦੀ ਪੰਚਾਇਤ ਰਾਂਹੀ ਵੀ ਆਪਣੀ ਨੂੰਹ ਨੂੰ ਲੈਣ ਗਏ ਪਰ ਗੁਰੂ ਕੀ ਰਸੋਈ ਦੇ ਕਰਿੰਦੇ ਵਲੋਂ ਉਹਨਾਂ ਦੀ ਨਹੀਂ ਸੁਣੀ। ਜਿਸ ਦੇ ਵਿਰੁੱਧ ਉਹਨਾਂ ਨੇ ਥਾਣਾ ਮਾਹਿਲਪੁਰ ਵਿਖੇ ਦਰਖਾਸਤ ਦਿੱਤੀ ਸੀ। ਜਿਸ ਦੀ ਜਾਂਚ ਪੜਤਾਲ ਏ ਐਸ ਆਈ ਬਲਵੀਰ ਸਿੰਘ ਵਲੋ ਕੀਤੀ ਜਾ ਰਹੀ ਸੀ ਤੇ ਉਸਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਐਸ ਐਸ ਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਪਰੰਤੂ ਉਸ ਦੀ ਵੀ ਥਾਣਾ ਮਾਹਿਲਪੁਰ ਨੇ ਸੁਣਵਾਈ ਨਾ ਕੀਤੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਸੀ ਪਰ ਉਨ੍ਹਾਂ ਨੂੰ ਵੀ ਮਿਲਣ ਲਹੀਂ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਉਹਨਾਂ ਦੇ ਲੜਕੇ ਨੂੰ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ।
ਡੀ ਐਸ ਪੀ ਦੇ ਦਖ਼ਲ ਤੋਂ ਬਾਅਦ ਹੋਏ ਬਿਆਨ
ਸਵੇਰੇ ਮਾਹਿਲਪੁਰ ਪੁਲਿਸ ਨੇ ਿਬਆਨ ਲੈ ਲਏ ਪਰੰਤੂ ਪੀੜਿਤ ਪਰਿਵਾਰ ਵਲੋਂ ਆਪਣੇ ਪੁੱਤਰ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਦੇ ਨਾਮ ਲਿਖ਼ਣ ਤੋਂ ਇੰਨਕਾਰ ਕਰ ਦਿੱਤਾ। ਇਸ ਗੱਲ ਤੋਂ ਖ਼ਫਾ ਪੀੜਿਤ ਪਰਿਵਾਰ ਪੰਜ ਘੰਟੇ ਥਾਣਾ ਮਾਹਿਲਪੁਰ ਬੈਠਾ ਰਿਹਾ ਪਰ ਸੁਣਵਾਈ ਨਾ ਹੋਈ। ਪੀੜਿਤ ਪਰਿਵਾਰ ਇਸ ਗੱਲ ’ਤੇ ਅੜਿਆ ਹੋਇਆ ਸੀ ਕਿ ਉਨ੍ਹਾਂ ਦੇ ਪੁੱਤਰ ਵਲੋਂ ਮਰਨ ਤੋਂ ਪਹਿਲਾਂ ਬਣਾਈ ਵੀਡੀਓ ਵਿਚ ਲਏ ਸਾਰੇ ਨਾਵਾਂ ਵਾਲੇ ਵਿਅਕਤੀਆਂ ਵਿੱਰੁਧ ਕਾਰਵਾਈ ਕੀਤੀ ਜਾਵੇ। ਆਖਿਰਕਾਰ ਪੰਜ ਘੰਟੇ ਬਾਅਦ ਡੀ ਐਸ ਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਦੇ ਦਖ਼ਲ ਤੋਂ ਬਾਅਦ ਮਾਹਿਲਪੁਰ ਪੁਲਿਸ ਨੇ ਿ੍ਮ੍ਰਤਕ ਵਲੋਂ ਵੀਡੀਓ ਵਿਚ ਲਏ ਸਾਰੇ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਬਿਆਨ ਕਲਮਬੰਦ ਕੀਤੇ।
ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਪੀੜਿਤ ਪਰਿਵਾਰ ਜਿਸ ਤਰਾਂ ਕਹੇਗਾ ਅਤੇ ਜਿਸ ਵਿਰੁੱਧ ਬਿਆਨ ਦੇਵੇਗਾ ਉਨ੍ਹਾਂ ਸਾਰਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ