HomeHoshiarpurਡਾ ਸੁਭਾਸ਼ ਸ਼ਰਮਾ ਦੇ ਹੱਕ ’ਚ ਗਰਜੀ ਨਿਮਿਸ਼ਾ ਮਹਿਤਾ

ਡਾ ਸੁਭਾਸ਼ ਸ਼ਰਮਾ ਦੇ ਹੱਕ ’ਚ ਗਰਜੀ ਨਿਮਿਸ਼ਾ ਮਹਿਤਾ

 

ਗੜਸੰਕਰ ਦੇ 14 ਪਿੰਡਾਂ ਦਾ ਤੁਫ਼ਾਨੀ ਦੌਰਾ

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਵਲੋਂ ਅੱਜ ਹਲਕਾ ਗੜ੍ਹਸ਼ੰਕਰ ਅਧੀਨ ਪੈਂਦੇ 14 ਪਿੰਡਾਂ ਦਾ ਮੁੜ ਭਾਜਪਾ ਵਿਚ ਸ਼ਾਮਿਲ ਹੋਈ ਤੇਜ ਤਰਾਰ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ ਹੇਠ ਤੁਫ਼ਾਨੀ ਦੌਰਾ ਕਰਕੇ ਵੋਟਰਾਂ ਨੂੰ ਲਾਮਬੰਦ ਕੀਤਾ। ਨਿਮਿਸ਼ਾ ਮਹਿਤਾ ਨੇ ਪਿੰਡ ਹੈਬੋਵਾਲ, ਬੀਣੇਵਾਲ, ਮਹਿੰਦਵਾਣੀ, ਪੰਡੋਰੀ, ਪਦਰਾਣਾ, ਰਾਮਪੁਰ, ਕਿੱਤਣਾ, ਪੋਸੀ, ਮੇਘੋਵਾਲ, ਗੌਂਦਪੁਰ, ਮਾਹਿਲਪੁਰ, ਪਨਾਮ, ਸਮੁੰਦੜਾ ਅਤੇ ਗੜ੍ਹਸ਼ੰਕਰ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਹਲਕੇ ਦੇ ਵਿਕਾਸ ਲਈ ਉੱਦਮ ਹੁੰਦੇ ਹਨ ਅਤੇ ਸ਼ੁਰੂਆਤੀ ਦੌਰ ਵਿਚ ਵਿਕਾਸ ਕੰਮਾਂ ’ਚ ਗਤੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਦਾ ਵਿਕਾਸ ਪਿਛਾਂਹ ਨੂੰ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਆਗੂਆਂ ਨੇ ਸਿਰਫ਼ ਆਪਣੇ ਚਹੇਤਿਆਂ ਨੂੰ ਸ਼ਕਲਾਂ ਦਿਖ਼ਾਈਆਂ। ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਵਿਚ ਅਆਪਣੀ ਵੱਖ਼ਰੀ ਪਹਿਚਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇਸ ਹਲਕੇ ਦੇ ਵਿਕਾਸ ਨਾਲ ਆਪਣੀ ਵੱਖ਼ਰੀ ਪਹਿਚਾਣ ਬਣਾਉਣਗੇ। ਇਸ ਮੁਕੇ ਰਾਜੀਵ ਸ਼ਰਮਾ, ਅਮਰਜੀਤ ਸਿੰਘ ਭਿੰਦਾ, ਗੋਪਾਲ ਕ੍ਰਿਸ਼ਨ ਪਾਠਕ ਮੰਡਲ ਪ੍ਰਧਾਨ ਮਾਹਿਲਪੁਰ , ਤਿਲਕ ਰਾਜ ਚੋਹਾਨ ਜ਼ਿਲ੍ਹਾ ਪ੍ਰਧਾਨ ਓ ਬੀ ਸੀ ਮੋਰਚਾ, ਬਲਵਿੰਦਰ ਮਰਵਾਹਾ ਵਿਜੇ ਕੁਮਾਰ ਕੋਂਸਲ, ਬਲਵੀਰ ਸਿੰਘ ਮੰਡੇਰ, ਸਰਬਜੀਤ ਕੌਰ, ਰਣਜੀਤ ਸਿੰਘ ਸਹੋਤਾ, ਦਲੀਪ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

RELATED ARTICLES

Most Popular

Recent Comments