HomeHoshiarpurਐਡੀ ਕੀ ਕਾਹਲ ਸੀ ਜੇ ਸੀ ਬੀ ਲਾ ਕੇ ਬੰਨ੍ਹ ਬਣਾਉਣ ਦੀ

ਐਡੀ ਕੀ ਕਾਹਲ ਸੀ ਜੇ ਸੀ ਬੀ ਲਾ ਕੇ ਬੰਨ੍ਹ ਬਣਾਉਣ ਦੀ

 

 

ਐਡੀ ਕੀ ਕਾਹਲ ਸੀ ਜੇ ਸੀ ਬੀ ਲਾ ਕੇ ਬੰਨ੍ਹ ਬਣਾਉ

ਦਹੱਥੜੇ ਮਾਰ ਕਲਪਿਆ ਕਿਸਾਨ

ਸਿਰਫ ਪੁਰਾਣੇ ਪਾਣੀ ਦੇ ਚੈਨਲ ਨੂੰ ਬਹਾਲ ਕੀਤਾ-ਐਸ ਡੀ

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ

ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਅਧੀਨ ਪੈਂਦੇ ਪਿੰਡ ਨਰੂੜ ਦੇ ਬਾਹਰਵਾਰ ਰਾਜਸੀ ਦਬਾਅ ਅਧੀਨ ਕੰਮ ਕਰਦੇ ਹੋਏ ਜਲ ਨਿਕਾਸ ਵਿਭਾਗ ਨੇ ਇੱਕ ਕਿਸਾਨ ਦੀ 40 ਕਿੱਲੇ ਜਮੀਨ ਦੇ ਬਾਹਰਵਾਰ ਵਰਿ੍ਹਆਂ ਤੋਂ ਵਗਦੇ ਚੋਅ ਦਾ ਰਸਤਾ ਬਦਲਣ ਲਈ ਜੇ ਸੀ ਬੀ ਨਾਲ ਬੰਨ੍ਹ ਲਗਾ ਦਿੱਤਾ ਜਿਸ ਕਾਰਨ ਉਸ ਦੀ ਸਫੇਦੇ ਦੀ ਫ਼ਸਲ ਵੀ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਣ ਦਾ ਖ਼ਤਰਾ ਬਣ ਗਿਆ। ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਖ਼ੇਤਾਂ ਵਿਚ ਬਣੇ ਪਾਣੀ ਦੇ ਨਵੇਂ ਰਸਤੇ ਬਾਰੇ ਦੱਸਦੇ ਹੋਏ ਕਿਸਾਨ ਦੁਹੱਥੜੇ ਮਾਰ ਕੇ ਰੋ ਪਿਆ।

 

ਅੱਜ ਹੁਸ਼ਿਆਰਪੁਰ ਵਿਖ਼ੇ ਪੱਤਰਕਾਰ ਸੰਮੇਲਨ ਦੌਰਾਨ ਸਾਬਕਾ ਮੰਤਰੀ ਤੀਕਸ਼ਣ ਸੂਦ, ਭਾਜਪਾ ਨੇਤਾ ਵਿਜੇ ਪਠਾਣੀਆਂ ਅਤੇ ਹੋਰ ਆਗੂਆਂ ਦੀ ਹਾਜ਼ਰੀ ਵਿਚ ਕਿਸਾਨ ਗੁਨਰਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਦਸੂਹਾ ਨਜ਼ਦੀਕ ਪਿੰਡ ਨਰੂੜ ਦੇ ਬਾਹਰਵਾਰ ਉਸ ਦੀ 60 ਕਿੱਲੇ ਜਮੀਨ ਵਿੱਚੋਂ 40 ਕਿੱਲੇ ਵਿਚ ਸਫ਼ੇਦੇ ਦਾ 20 ਹਜ਼ਾਰ ਤੋਂ ਵੱਧ ਬੂਟਾ ਲੱਗਾ ਹੋਇਆ ਜਿਸ ਦੀ ਸਿੰਚਾਈ ਲਈ ਡਰਿੱਪ ਸਿਸਟਮ ਵੀ ਲੱਗਾ ਹੋਇਆ ਹੈ। ਉਸ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਉਹ ਇੱਥੇ ਖ਼ੇਤੀ ਕਰ ਰਹੇ ਹਨ ਅਤੇ ਮਾਲ ਵਿਭਾਗ ਦੇ ਰਿਕਾਰਡ ਦੀ ਜਮਾਂਬੰਦੀ, ਫ਼ਰਦ, ਗਿਰਦਾਵਰੀ ਵਿਚ ਵੀ ਇਹ ਵਾਹਯੋਗ ਜਮੀਨ ਵਜੋਂ ਦਰਜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਮੀਨ ਦੇ ਨਾਲ ਵਰਿ੍ਹਆਂ ਤੋਂ ਚੋਅ ਅਤੇ ਖੱਡ ਵਗਦੀ ਹੈ। ਉਨ੍ਹਾਂ ਦੱਸਿਆ ਕਿ 2023 ਵਿਚ ਆਏ ਹੜ੍ਹਾਂ ਕਾਰਨ ਕੁੱਝ ਕਿਸਾਨਾਂ ਦੀ ਜਮੀਨ ਵਿਚ ਰੇਤਾ ਪੈ ਗਈ ਤਾਂ ਕੁੱਝ ਲੋਕਾਂ ਦੀ ਸ਼ਿਕਾਇਤ ’ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿਰ ’ਤੇ ਜਲ ਨਿਕਾਸ ਪ੍ਰਬੰਧਨ ਨੇ ਉਸ ਬੀਤੇ ਬੁੱਧਵਾਰ ਦੀ ਸ਼ਾਮ ਰਾਤ ਸਾਢੇ ਨੌਂ ਵਜੇ ਦੇ ਕਰੀਬ ਸੰਦੇਸ਼ ਦੇ ਵੀਰਵਾਰ ਨੂੰ ਉੱਥੇ ਬੁਲਾਇਆ ਪਰੰਤੂ ਉਹ ਬਾਹਰ ਹੋਣ ਕਰਕੇ ਉਸ ਨੇ ਇਸ ਮਹੀਨੇ ਦੀ ਪੰਜ ਛੇ ਤਰੀਕ ਤੱਕ ਦਾ ਸਮਾਂ ਮੰਗਿਆ ਪਰੰਤੂ ਸ਼ੁੱਕਰਵਾਰ ਦੀ ਸ਼ਾਮ ਜਲ ਨਿਕਾਸ ਵਿਭਾਗ ਨੇ ਬਿਨ੍ਹਾਂ ਉਸ ਦਾ ਇੰਤਜਾਰ ਕੀਤੀਆਂ ਉਸ ਦੀ ਜਮੀਨ ਦੇ ਨਾਲ ਵਗਦੇ ਚੋਅ ਦੇ ਵਿਚਕਾਰ 15 ਤੋਂ ਵੀਹ ਫ਼ੁੱਟ ਲੰਬਾ ਅਤੇ ਛੇ ਫ਼ੁੱਟ ਚੌੜਾ ਬੰਨ੍ਹ ਜੇ ਸੀ ਬੀ ਮਸ਼ੀਨਾਂ ਦੀ ਸਹਾਇਤਾ ਨਾਲ ਬਣਾ ਕੇ ਕੁਦਰਤੀ ਨਿਕਾਸੀ ਵਾਲੇ ਰਸਤੇ ਦੇ ਨਾਲ ਇੱਕ ਹੋਰ ਨਿਕਾਸੀ ਰਸਤਾ ਬਣਾ ਦਿੱਤਾ ਜਿਸ ਨਾਲ ਹੁਣ ਆਉਣ ਵਾਲਾ ਪਾਣੀ ਉਸ ਦੇ ਖ਼ੇਤਾਂ ਵਿਚ ਆਵੇਗਾ ਅਤੇ ਉਸ ਦੀ ਕਰੋੜਾਂ ਰੁਪਏ ਦੀ ਜਮੀਨ ਖ਼ਰਾਬ ਹੋਵੇਗੀ। ਉਸ ਨੇ ਦੱਸਿਆ ਕਿ ਇਸ ਚਾਲੀ ਕਿੱਲਿਆਂ ਵਿਚ ਸਿੰਚਾਈ ਲਈ ਡਰਿੱਪ ਸਿਸਟਮ ਵੀ ਲੱਗਾ ਹੋਇਆ ਹੈ। ਉਸ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ’ਤੇ ਹੀ ਉਸ ਦੀ ਖ਼ੇਤੀ ਨੂੰ ਜਾਣ ਬੁੱਝ ਕੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

 

ਕੀ ਕਹਿੰਦੇ ਨੇ ਐਸ ਡੀ ਓ-

 

ਇਸ ਸਬੰਧੀ ਜਲ ਨਿਕਾਸੀ ਵਿਭਾਗ ਦੇ ਐਸ ਡੀ ਓ ਸੰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ ਬਰਸਾਤ ਕਾਰਨ ਕੁੱਝ ਕਿਸਾਨਾਂ ਦੇ ਖ਼ੇਤਾਂ ਵਿਚ ਹੜ੍ਹਾਂ ਕਾਰਨ ਰੇਤਾ ਭਰ ਗਈ ਸੀ। ਵਿਭਾਗ ਨੇ ਕਿਸਾਲਾਂ ਦੀ ਸ਼ਿਕਾਇਤ ’ਤੇ ਬੰਦ ਪਾਣੀ ਦੇ ਪੁਰਾਣੇ ਵਹਾਅ ਨੂੰ ਚਾਲੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਵੀ ਜਮੀਨ ਵਿਚ ਬੰਨ੍ਹ ਨਹੀਂ ਲਗਾਇਆ ਗਿਆ ਬਲਕਿ ਪਾਣੀ ਦੇ ਵਹਾਅ ਨੂੰ ਸਮਤਲ ਰੱਖ਼ਣ ਲਈ ਬੰਨ੍ਹ ਬਣਾ

ਇਆ ਗਿਆ ਹੈ।

 

 

 

 

RELATED ARTICLES

Most Popular

Recent Comments