ਪੰਜਾਬ ਹਿਮਾਚਲ ਸੀਮਾਂ ’ਤੇ ਅਪਰੇਸ਼ਨ ‘ਸੀਲ 6 ਤਹਿਤ ਪੁਲਿਸ ਦੀ ਵੱਡੇ ਪੱਧਰ ’ਤੇ ਚੈਕਿੰਗ ਪੰਜਾਬ ਹਿਮਾਚਲ ਸੀਮਾਂ ’ਤੇ ਅਪਰੇਸ਼ਨ ‘ਸੀਲ 6 ਤਹਿਤ ਪੁਲਿਸ ਦੀ ਵੱਡੇ ਪੱਧਰ ’ਤੇ ਚੈਕਿੰਗ ਵੱਖ ਵੱਖ 1584 ਵਾਹਨਾ ਦੀ ਚੈਕਿੰਗ, 61 ਚਲਾਨ, 06 ਵਾਹਨ ਜਬਤ

0
55
  1. ———- Forwarded message ———
    From: DEEPAK AGNIHOTRI <dagnihotri71@gmail.

ਪੰਜਾਬ ਹਿਮਾਚਲ ਸੀਮਾਂ ’ਤੇ ਅਪਰੇਸ਼ਨ ‘ਸੀਲ 6 ਤਹਿਤ ਪੁਲਿਸ ਦੀ ਵੱਡੇ ਪੱਧਰ ’ਤੇ ਚੈਕਿੰਗ

ਪੰਜਾਬ ਹਿਮਾਚਲ ਸੀਮਾਂ ’ਤੇ ਅਪਰੇਸ਼ਨ ‘ਸੀਲ 6 ਤਹਿਤ ਪੁਲਿਸ ਦੀ ਵੱਡੇ ਪੱਧਰ ’ਤੇ ਚੈਕਿੰਗ

ਵੱਖ ਵੱਖ 1584 ਵਾਹਨਾ ਦੀ ਚੈਕਿੰਗ, 61 ਚਲਾਨ, 06 ਵਾਹਨ ਜਬ
ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ, ਵਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਜਿਲ੍ਹਾ ਪੁਲਿਸ ਵਲੋਂ ਅੱਜ ਸਵੇਰੇ 8:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਅਪਰੇਸ਼ਨ ਸੀਲ -6 ਪੰਜਾਬ ਹਿਮਚਾਲ ਪ੍ਰਦੇਸ਼ ਦੀ ਸੀਮਾਂ ’ਤੇ ਪਿੰਡ ਚੱਕ ਸਾਧੂ ਵਿਖ਼ੇ ਚਲਾਇਆ ਗਿਆ। ਸ਼੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ, ਐਸ.ਐਸ.ਪੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇਸ ਅਪਰੇਸ਼ਨ ਹੇਠ ਸ਼੍ਰੀ ਸਰਬਜੀਤ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ/ਇੰਨਵੈਸਟੀਗੇਸ਼ਨ, ਸ਼੍ਰੀਮਤੀ ਨਵਨੀਤ ਕੌਰ ਉੱਪ ਕਪਤਾਨ ਹੇਠ 09 ਡੀ.ਐਸ.ਪੀ , 11 ਮੁੱਖ ਅਫਸਰ ਥਾਣਾ ਅਤੇ 06 ਚੌਕੀ ਇੰਚਾਰਜਾਂ ਨੇ ਜਿਲ੍ਹਾ ਊੁਨਾ, ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼)ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲ ਕੇ ਸਾਂਝੇ ਤੌਰ ਤੇ ਅਪਰੇਸ਼ਨ ਚਲਾਇਆ ।             ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਅੰਤਰਰਾਜੀ ਸਰੱਹਦ ਤੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ਼ਰਾਬ ਦੀ ਤਸਕਰੀ, ਅਸਲਾ ਤਸਕਰੀ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਦਬਿਸ਼ ਬਣਾਉਣ ਲਈ ਪੰਜਾਬ ਵਿੱਚ ਦਾਖਲ ਹੋਣ ਵਾਲੇ ਕੁੱਲ 11 ਰਸਤਿਆਂ, ਜੋ ਹਿਮਾਚਲ ਪ੍ਰਦੇਸ਼ ਨਾਲ ਲੱੱਗਦੇ ਹਨ ’ਤੇ ਤਿੱਖ਼ੀ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਹੀਕਲਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ11 ਇੰਟਰਸਟੇਟ ਨਾਕਿਆਂ ’ਤੇ ਕੀਤੀ ਚੈਕਿੰਗ ਦੌਰਾਨ ਤਕਰੀਬਨ 1584 ਵਹੀਕਲਾਂ ਨੂੰ ਚੈੱਕ ਕੀਤਾ ਗਿਆ, ਜਿਹਨਾਂ ਵਿੱਚੋਂ 61 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 06 ਵਹੀਕਲਾਂ ਨੂੰ ਇੰਪਾਊਂਡ ਕੀਤਾ ਗਿਆ। ਇਸ ਦੌਰਾਨ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ, ਹੁਸ਼ਿਆਰਪੁਰ ਜੀ ਦੇ ਦਫਤਰ ਵਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਥਾਣਾ ਗੜਸ਼ੰਕਰ ਵਿਖੇ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਕਾਰ ਨੰਬਰਐਚ ਪੀ 12 ਡੀ 0180 ਵਿੱਚੋਂ ਇੱਕ ਲੋਹੇ ਦਾ ਦਾਤਰ ਅਤੇ ਇੱਕ ਬੇਸਬਾਲ, ਬੈਟ ਬ੍ਰਾਮਦ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੁਿਲਸ ਇਸ ਤਰਾਂ ਦੀਆਂ ਕਾਰਵਾਈਆਂ ਜਾਰੀ ਰੱਖ਼ੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਹਰ ਥਾਣਾ ਮੁਖੀਆਂ ਨੂੰ ਸਖ਼ਤੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਰਾਤ ਵੀ ਗਸ਼ਤ ਵਧਾਈ ਗਈ ਹੈ।