HomeHoshiarpurਰਸੋਈ ਬਜਟ ਰਾਂਹੀ ਔਰਤਾਂ ਦੇ ਚਿਹਰੇ ’ਤੇ ਮੁਸਕਾਨ ਲਿਆਏਗੀ ਮੋਦੀ ਸਰਕਾਰ-ਡਾ ਅਨੀਤਾ...

ਰਸੋਈ ਬਜਟ ਰਾਂਹੀ ਔਰਤਾਂ ਦੇ ਚਿਹਰੇ ’ਤੇ ਮੁਸਕਾਨ ਲਿਆਏਗੀ ਮੋਦੀ ਸਰਕਾਰ-ਡਾ ਅਨੀਤਾ ਸੋਮ ਪ੍ਰਕਾਸ਼ ਭਾਜਪਾ ਨੇ ਪੱਤਰਕਾਰ ਸੰਮੇਲਨ ਰਾਂਹੀ ਗਿਣਾਈਆਂ

 

ਭਾਜਪਾ ਨੇ ਪੱਤਰਕਾਰ ਸੰਮੇਲਨ ਰਾਂਹੀ ਗਿਣਾਈਆ ਉਪਲੱਬਧੀਆਂ

ਦੀਪਕ ਅਗਨੀਹੋਤਰੀ ਹੁਸ਼ਿਆਰਪੁਰ

ਕੇਂਦਰੀ ਸੱਤਾ ਵਿਚ ਆਉਂਦੇ ਹੀ ਮੋਦੀ ਸਰਕਾਰ ਇਸ ਵਾਰ ਰਸੋਈ ਬਜਟ ਰਾਂਹੀ ਔਰਤਾਂ ਦੇ ਚਿਹਰੇ ’ਤੇ ਮੁਸਕਾਨ ਲਿਆਏਗੀ। ਰਸੋਈ ਬਜਟ ਠੀਕ ਹੋਣ ਨਾਲ ਹਰ ਔਰਤ ਦੇ ਚਿਹਰੇ ’ਤੇ ਨਵੀਂ ਮੁਸਕਾਨ ਦੇਖ਼ਣ ਨੂੰ ਮਿਲੇਗੀ। ਇਹ ਵਿਚਾਰ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਅੱਜ ਹੁਸ਼ਿਆਰਪੁਰ ਵਿਖੇ ਮੋਦੀ ਸਰਕਾਰ ਦੀਆਂ ਦਸ ਸਾਲ ਦੀਆਂ ਉਪਲੱਬੀਆਂ ਗਿਣਾਉਣ ਲਈ ਰੱਖ਼ੇ ਗਏ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਹੁਸ਼ਿਆਰਪੁਰ ਦੇ ਚੋਣ ਪ੍ਰਭਾਰੀ ਡਾ ਮਨੋਹਰ ਰਾਜਸਥਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਸਾਬਕਾ ਮੇਅਰ ਸ਼ਿਵ ਸੂਦ, ਵਿਜੇ ਪਠਾਨੀਆਂ, ਮੀਨੂੰ ਸੇਠੀ, ਰਜਿੰਦਰ ਸਿੰਘ, ਡਾ ਦਿਲਬਾਗ ਰਾਏ ਵੀ ਹਾਜ਼ਰ ਸਨ।

ਮੋਦੀ ਸਰਕਾਰ ਅਤੇ ਆਪਣੇ ਲੋਕ ਸਭਾ ਹਲਕੇ ਦੀਆਂ ਉਪਲੱਬਧੀਆਂ ਦਾ ਜਿਕਰ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰੋਮੋਸ਼ਨ ਸਕੀਮ, ਰਾਸ਼ਟਰੀ ਸਮਾਜਿਕ ਸਹਾਇਤਾ ਸਕੀਮ, ਪਿੰਡਾਂ ’ਚ ਵੰਡੇ ਫ਼ੰਡ, ਕਿਸਾਨ ਸਨਮਾਨ ਨਿਧੀ ਯੋਜਨਾ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਭਿਆਨ, ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ, ਮਿੱਟੀ ਸਿਹਤ ਕਾਰਡ, ਪ੍ਰਧਾਨ ਮੰਤਰੀ ਉੱ!ਵਲਾ ਯੋਜਨਾ, ਪ੍ਰਧਾਨ ਮੰਤਰੀ ਸੜਕ ਯੋਜਨਾ, ਜਨ ਕਲਿਆਣ, ਕੌਸ਼ਲ ਵਿਕਾਸ, ਮਾਨਧਨ, ਆਯੂਸ਼ਮਾਨ ਅਤੇ ਅੰਨਤੋਦਿਆ ਯੋਜਨਾ ਤਹਿਤ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਤੋਰਿਆ ਹੈ ਜਿਸ ਨਾਲ ਦੇਸ਼ ਦੇ ਹਰ ਵਰਗ ਦਾ ਵੱਡਾ ਹਿੱਸਾ ਖ਼ੁਸ਼ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਸਾਰ ਵਿਚ ਦੇਸ਼ ਦਾ ਮਾਨ ਸਨਮਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਉੱਚਾ ਹੋਇਆ ਹੈ।

ਪੱਤਰਕਾਰਾਂ ਦੇ ਸਵਾਲਾਂ ਦਾ ਉੱਤਰ ਦਿੰਦਿਆਂ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਦੀ ਗਤੀ ਨੂੰ 2022 ਤੋਂ ਲਗਾਮ ਲੱਗ ਗਈ ਕਿਉਂਕਿ ਪੰਜਾਬ ਵਿਚ ਸਰਕਾਰ ਬਦਲਣ ਤੋਂ ਬਾਅਦ ਮਾਨ ਸਰਕਾਰ ਨੇ ਸਾਰੀਆਂ ਕੇਂਦਰੀ ਯੋਜਨਾਵਾਂ ਨੂੰ ਜਾਰੀ ਰੱਖ਼ਣ ਲਈ ਸੁਸਤ ਨੀਤੀ ਅਪਣਾ ਲਈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਮੈਡੀਕਲ ਕਾਲਜ, ਜਲੰਧਰ ਹੁਸ਼ਿਆਰਪੁਰ ਜਰਨੈਲੀ ਮਾਰਗ, ਫਗਵਾੜਾ ਬਾਈਪਾਸ ਅਤੇ ਫ਼ਗਵਾੜਾ ਰੋਡ ’ਤੇ ਰੇਲਵੇ ਓਰਵ ਬ੍ਰਿਜ ਇਸ ਦੀਆਂ ਉਦਾਹਰਨਾ ਹਨ। ਉਨ੍ਹਾਂ ਕਿਹਾ ਕਿ ਜਿਲ੍ਹੇ ਇਚ ਉਦਯੋਗ ਲਿਆਉਣ ਲਈ ਕਈ ਵਾਰ ਯੋਜਨਾਵਾਂ ਬਣੀਆਂ ਪਰੰਤੂ ਸੂਬੇ ਵਿਚ ਉਦਯੋਗ ਲਗਾਉਣ ਵਾਲੀਆਂ ਇਕਾਈਆਂ ਸੂਬੇ ਦੀ ਪਿਛਲੇ ਦੋ ਸਾਲਾਂ ਵਿਚ ਬਿਗੜੀ ਹਾਲਤ ਕਾਰਨ ਇੱਥੇ ਪੈਸਾ ਖ਼ਰਚਣ ਤੋਂ ਡਰ ਰਹੀਆਂ ਹਨ ਜਿਸ ਕਾਰਨ ਇੱਥੇ ਉਦਯੋਗ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਆਏ ਦਿਨ ਧਰਨਿਆਂ ਕਾਰਨ ਰੇਲਵੇ ਲਾਈਨਾਂ ਨੂੰ ਰੋਕਿਆ ਜਾਣ ਕਾਰਨ ਪੰਜਾਬ ਦੀ ਡ੍ਰਾਈ ਪੋਰਟ ਵਜੋਂ ਜਾਣੀ ਜਾਂਦੀ ਬੰਦਰਗਾਹ ਵੀ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਰਕਾਰ ਬਦਲਣ ਦਾ ਖ਼ਮਿਆਜਾ ਵੀ ਭੁਗਤ ਰਹੇ ਹਨ ਅਤੇ ਪੰਜਾਬ ਸਰਕਾਰ ਕੇਂਦਰੀ ਯੋਜਨਾਵਾਂ ਦਾ ਲਾਹਾ ਲੈਣ ’ਚ ਅਸਫ਼ਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰ ਨੂੰ ਜਿਤਾਉਣ ਲਈ ਸਹਿਯੋਗ ਕ

ਰਨ।

RELATED ARTICLES

Most Popular

Recent Comments