HomeHoshiarpurਸਵਾ ਦੋ ਸਾਲ ਦੀ ਕਾਰਜਗਾਰੀ ਨਾਲ ਲੋਕ ਕਚਿਹਰੀ ’ਚ ਆਏ ਹਾਂ-ਮਾਲਵਿੰਦਰ ਕੰਗਬ...

ਸਵਾ ਦੋ ਸਾਲ ਦੀ ਕਾਰਜਗਾਰੀ ਨਾਲ ਲੋਕ ਕਚਿਹਰੀ ’ਚ ਆਏ ਹਾਂ-ਮਾਲਵਿੰਦਰ ਕੰਗਬ ਬਲਵੀਰ ਢਿੱਲੋਂ ਦੀ ਅਗਵਾਈ ਹੇਠ ਵਿਸ਼ਾਲ ਰੈਲੀ

 

ਸਵਾ ਦੋ ਸਾਲ ਦੀ ਕਾਰਜਗਾਰੀ ਨਾਲ ਲੋਕ ਕਚਿਹਰੀ ’ਚ ਆਏ ਹਾਂ-ਮਾਲਵਿੰਦਰ ਕੰਗਬ

ਬਲਵੀਰ ਢਿੱਲੋਂ ਦੀ ਅਗਵਾਈ ਹੇਠ ਵਿਸ਼ਾਲ ਰੈਲ

ਸੂਬੇ ਦੀ ਆਵਾਜ ਲੋਕ ਸਭਾ ’ਚ ਪਹੁੰਚਾਉਣ ਲਈ ਕੰਗ ਦਾ ਜਿੱਤਾ ਜਰੂਰੀ-ਰੌੜੀ

ਦੀਪਕ ਅਗਨੀਹੋਤਰੀ ਹੁਸ਼ਿਆਰਪੁਰ

ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਜੋ ਕਿਹਾ ਉਹੀ ਕੀਤਾ ਹੈ। ਹੁਣ ਵੀ ਲੋਕ ਸਭਾ ਚੋਣਾਂ ਵਿਚ ਕਿਸੇ ਦੀ ਬੁਰਾਈ ਨਹੀਂ ਬਲਕਿ ਆਪਣੇ ਸਵਾ ਦੋ ਸਾਲ ਦੇ ਕਾਰਜਕਾਲ ਨੂੰ ਲੈ ਕੇ ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਆਏ ਹਾਂ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਮਾਹਿਲਪੁਰ ਵਿਖ਼ੇ ਨੌਜਵਾਨ ਆਗੂ ਬਲਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਈ ਵਿਸ਼ਾਲ ਰੈਲੀ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਸ੍ਰੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਤਾਂ ਪੰਜਾਬ ਦੀ ਆਰਥਿਤਕਾ ਡਾਂਵਾਡੋਲ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਇਸ ਨੂੰ ਮੁੜ ਲੀਂਹਾ ’ਤੇ ਲਿਆਂਦਾ ਜਾ ਰਿਹਾ ਹੈ ਅਤੇ ਕੇਂਦਰ ਦਾ ਕਰਜਾ ਵੀ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੀ ਮੁਆਫ਼ੀ ਮਾਨ ਸਰਕਾਰ ਦਾ ਇੱਕ ਇਤਿਹਾਸਕ ਫ਼ੈਸਲਾ ਹੈ ਜਿਸ ਨੂੰ ਦੇਖ਼ ਦੂਜੇ ਸੂਬਿਆਂ ਦੀਆਂ ਸਰਕਾਰਾਂ ਵੀ ਬਿਜਲੀ ਬਿੱਲਾਂ ਦੀ ਮੁਆਫ਼ੀ ਦੇ ਵਾਅਦੇ ਕਰਨ ਲੱਗ ਪਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਔਰਤਾ ਨਾਲ ਕੀਤਾ ਇੱਕ ਹਜ਼ਾਰ ਰੁਪਏ ਦਾ ਵਾਅਦਾ ਵੀ ਪੂਰਾ ਹੋ ਜਾਵੇਗਾ। ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਲੋਕ ਸਭਾ ਵਿਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਅਤੇ ਲਈ ਪੰਜਾਬ ਵਿਚ 13 ਸੰਸਦ ਨਹੀਂ ਚਾਹੀਦੇ ਬਲਕਿ 13 ਅਜਿਹੀਆਂ ਆਵਾਜਾਂ ਚਾਹੀਦੀਆਂ ਹਨ ਜਿਹੜੀ ਸੂਬੇ ਦੀਆਂ ਭਖ਼ਵੀਆਂ ਮੰਗਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕੋਲੋਂ ਮੰਨਵਾ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰਾਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿੱਤਾ ਹੈ ਉਹੀ ਪਿਆਰ ਮੁੜ ਮਾਲਵਿੰਦਰ ਸਿੰਘ ਕੰਗ ਨੂੰ ਦਿੱਤਾ ਜਾਵੇ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ, ਅਜੀਤ ਪਾਲ ਸਿੰਘ ਚੇਲਾ, ਪਿ੍ਰੰਸੀਪਲ ਰਣਜੀਤ ਸਿੰਘ, ਕ੍ਰਿਸ਼ਨਜੀਤ ਰਾਓ, ਪਰਵਿੰਦਰ ਸਿੰਘ ਮਾਹਿਲਪੁਰੀ, ਸਰਬਜੀਤ ਸਿੰਘ ਸੰਧੂ, ਲਾਲੀ ਭਾਰਟਾ, ਦਲਜੀਤ ਸਿੰਘ ਲੰਗੇਰੀ, ਅਜਮੇਰ ਸਿੰਘ ਢਿੱਲੋਂ, ਚਰਨਜੀਤ ਸਿੰਘ ਚੰਨੀ, ਅਮਨਦੀਪ ਸਿੰਘ ਕੰਮੋਵਾਲ, ਲਕਸ਼ਮਣ ਸਿੰਘ ਗੌਂਦਪੁਰ, ਗੁਰਮੀਤ ਸਿੰਘ, ਸਤਨਾਮ ਸਿੰਘ, ਪ੍ਰਿੰਸੀਪਲ ਨਛੱਤਰ ਸਿੰਘ, ਨਵਜੋਤ ਸਿੰਘ, ਗੁਰਮੁੱਖ਼ ਸਿੰਘ, ਗੁਰਮੇਲ ਸਿੰਘ ਭਾਰਟਾ, ਸਤਪਾਲ ਭਾਰਟਾ, ਅਮਰਦੀਪ ਕੌਰ, ਪ੍ਰਿੰਸੀਪਲ ਸੁੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਰਪੰਚ ਪੰਚ ਅਤੇ ਆਪ ਵਰਕਰ ਵੀ ਹਾਜਰ ਸਨ।

RELATED ARTICLES

Most Popular

Recent Comments