HomeUncategorizedਪੰਜਾਬ ਸਰਕਾਰ ਕੋਲ ਨਾ ਨੀਤੀ, ਨਾ ਨੀਅਤ ਅਤੇ ਨਾ ਨੇਤਾ-ਭਜਨ ਲਾਲ ਸ਼ਰਮਾ

ਪੰਜਾਬ ਸਰਕਾਰ ਕੋਲ ਨਾ ਨੀਤੀ, ਨਾ ਨੀਅਤ ਅਤੇ ਨਾ ਨੇਤਾ-ਭਜਨ ਲਾਲ ਸ਼ਰਮਾ

ਪੰਜਾਬ ਸਰਕਾਰ ਕੋਲ ਨਾ ਨੀਤੀ, ਨਾ ਨੀਅਤ ਅਤੇ ਨਾ ਨੇਤਾ-ਭਜਨ ਲਾਲ ਸ਼ਰਮਾ
ਲੋਕਾਂ ਦਾ ਪੈਸਾ ਹੁਣ ਸਿੱਧਾ ਖ਼ਾਤਿਆਂ ’ਚ ਆਉਂਦਾ
ਰਾਜਸਥਾਨ ਮੁੱਖ਼ ਮੰਤਰੀ ਦਾ ਪੰਜਾਬ ਸਰਕਾਰ ’ਤੇ ਵੱਡਾ ਹਮਲਾ

, ਹੁਸ਼ਿਆਰਪੁਰ
ਪੰਜਾਬ ਦੇ ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਕੋਲ ਨਾਲ ਨੀਤੀ ਹੈ, ਨਾ ਨੀਅਤ ਅਤੇ ਨਾ ਹੀ ਨੇਤਾ। ਸਾਰੀ ਹੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਚ ਡੁੱਬੀ ਹੋਈ ਹੈ। ਇਹ ਵਿਚਾਰ ਰਾਜਸਥਾਨ ਦੇ ਮੁੱਖ਼ ਮੰਤਰੀ ਭਜਨ ਲਾਲ ਸ਼ਰਮਾ ਨੇ ਅੱਜ ਭਾਜਪਾ ਨੇਤਾ ਅਨੀਤਾ ਸੋਮ ਪ੍ਰਕਾਸ਼ ਦੀ ਨਾਮਜਦਗੀ ਦਾਖ਼ਲ ਕਰਵਾਉਣ ਤੋਂ ਬਾਅਦ ਅਤੇ ਉਨ੍ਹਾਂ ਦੇ ਹੱਕ ਵਿਚ ਕੀਤੀ ਰੈਲੀ ਦੌਰਾਨ ਪ੍ਰਗਟ ਕੀਤੇ। ਰਾਜਸਥਾਨ ਮੁੱਖ਼ ਮੰਤਰੀ ਨੇ ਭਗਵੰਤ ਮਾਨ ਸਮੇਤ ਆਪ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ’ਤੇ ਵੀ ਵੱਡੇ ਹਮਲੇ ਬੋਲੇ।
ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਜਨ ਲਾਲ ਸ਼ਰਮਾ ਨ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਕੋਈ ਵੀ ਐਸਾ ਲੋਕ ਹਿਤੈਸ਼ੀ ਕੰਮ ਨਹੀਂ ਕੀਤਾ ਜਦਕਿ ਗੱਲਾਂ ਕਰਕੇ ਅਤੇ ਟੋਟਕੇ ਸੁਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਭ੍ਰਿਸ਼ਟਾਚਾਰ, ਮਾਫ਼ੀਆ, ਗੈਂਗਸਟਰਵਾਦ ਆਪਣੀ ਚਰਮ ਸੀਮਾਂ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਭਾਜਪਾ 400 ਦਾ ਆਂਕੜਾ ਪਾਰ ਕਰਕੇ ਲਗਾਤਾਰ ਤੀਜੀ ਵਾਰ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਜਾ ਰਹੀ ਹੈ।
ਇਸ ਤੋਂ ਪਹਿਲਾਂ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਭਜਨ ਲਾਲ ਨੇ ਕਿਹਾ ਕਿ 2014 ਤੋਂ ਪਹਿਲਾਂ ਇੱਕ ਇੱਕ ਤੋਂ ਵੱਡਾ ਸਕੈਂਡਰ ਬਾਹਰ ਆਉਂਦਾ ਸੀ ਜਿਸ ਦੀ ਜਨਨੀ ਕਾਂਗਰਸ ਹੁੰਦੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਕੇਂਦਰ ਤੋਂ ਚੱਲਣ ਵਾਲਾ ਵਿਕਾਸ ਦਾ ਇੱਕ ਰੁਪਇਆ 15 ਪੈਸੇ ਬਣ ਕੇ ਸੂਬਿਆਂ ਵਿਚ ਪਹੁੰਚਦਾ ਸੀ ਜਦਕਿ ਹੁਣ ਪੂਰੇ ਪੈਸੇ ਸਿੱਧੇ ਖ਼ਾਤਿਆਂ ਵਿਚ ਆ ਰਹੇ ਹਨ। ਕੇਜ਼ਰੀਵਾਲ ’ਤੇ ਤਿਖੱੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਅੰਨਾਂ ਹਜ਼ਾਰੇ ਤੋਂ ਆਪਣੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਾਲੇ ਅੱਜ ਆਪ ਹੀ ਭ੍ਰਿਸ਼ਟਾਚਾਰ ਵਿਚ ਫ਼ਸ ਕੇ ਜੇਲ੍ਹਾਂ ਦੀ ਹਵਾ ਖ਼ਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇਸ਼ ਦਾ ਮਾਣ ਪੂਰੇ ਸੰਸਾਰ ਵਿਚ ਉੱਚਾ ਹੋਇਆ ਹੈ। ਖ਼ੇਤਰੀ ਪਾਰਟੀਆਂ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਡਿੱਗਣ ਤੋਂ ਪਹਿਲਾਂ ਦਰਖ਼ਤ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰਾਂ ਪੰਜਾਬ ਦੀਆਂ ਖ਼ੇਤਰੀ ਪਾਰਟੀਆਂ ਵੀ ਖ਼ਤਮ ਹੋ ਰਹੀਆਂ ਹਨ। ਉਨ੍ਹਾਂ ਅਨੀਤਾ ਸੋਮ ਪ੍ਰਕਾਸ਼ ਨੂੰ ਜਿਤਾਉਣ ਦੀ ਅਲੀਲ ਕੀਤੀ। ਇਸ ਮੌਕੇ ਤੀਕਸ਼ਣ ਸੂਦ ਸਾਬਕਾ ਮੰਤਰੀ, ਜੰਗੀ ਲਾਲ ਮਾਹਜਨ ਵਿਧਾਇਕ, ਸੁੰਦਰ ਸ਼ਾਮ ਅਰੋੜਾ, ਅਵਿਨਾਸ਼ ਰਾਏ ਖ਼ੰਨਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖ਼ਾਵਤ, ਬੀ ਬੀ ਮਹਿੰਦਰ ਕੌਰ ਜੋਸ਼, ਵਿਜੇ ਪਠਾਨੀਆਂ, ਸ਼ਿਵ ਸੂਦ, ਨਿਪੁੰਨ ਸ਼ਰਮਾ ਜਿਲ੍ਹਾ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ।

RELATED ARTICLES

Most Popular

Recent Comments