HomeHoshiarpurਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਮਰਪਿਤ ਸ਼ੋਭਾ ਯਾਤਰਾ 13 ਨੂੰ

ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਮਰਪਿਤ ਸ਼ੋਭਾ ਯਾਤਰਾ 13 ਨੂੰ

ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 13ਅਪ੍ਰੈਲ ਦਿਨ ਸ਼ਨੀਵਾਰ ਸਮਾਂ ਦੁਪਹਿਰ 02:00 ਵਜੇ ਰਹੀਮਪੁਰ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਕੱਢਣ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਗਈ! ਇਸ ਮੌਕੇ ਹਾਜ਼ਰ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਇਸ ਸ਼ੋਭਾ ਯਾਤਰਾ ਵਿੱਚ ਇਲਾਕਾ ਨਿਵਾਸੀਆਂ ਨੂੰ ਵੱਧ ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਇਸ ਮੌਕੇ ਠੇਕੇਦਾਰ ਭਗਵਾਨ ਦਾਸ, ਬਲਵਿੰਦਰ ਬਿੰਦੀ,ਚੰਦਨ ਲੱਕੀ, ਹਰਵਿੰਦਰ ਹੀਰਾ, ਕਰਨਜੋਤ ਅਦੀਆ, ਮੋਹਨ ਲਾਲ ਭਟੋਆ ਨੇ ਸਾਂਝੇ ਵਿਆਨ ਵਿੱਚ ਕਿਹਾ ਕੇ ਬਾਬਾ ਸਾਹਿਬ ਜੀ ਨੇ 2 ਸਾਲ 11ਮਹੀਨੇ 18ਦਿਨ ਦੀ ਸਖਤ ਮਿਹਨਤ ਨਾਲ ਸੰਵਿਧਾਨ ਤਿਆਰ ਕਰਕੇ ਸਾਡੇ ਦੇਸ਼ ਨੂੰ ਸਮਰਪਿਤ ਕੀਤਾ ਬਾਬਾ ਸਾਹਿਬ ਜੀ ਨੇ ਜਿੱਥੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਉਸ ਦੇ ਨਾਲ ਨਾਲ ਭਾਰਤ ਦੇਸ਼ ਦੀ ਤਰੱਕੀ ਵਾਸਤੇ ਅਨੇਕਾਂ ਹੀ ਕਾਰਜ ਕੀਤੇ ਜਿਸ ਨੂੰ ਸਾਡਾ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ ਅੱਜ ਅਸੀਂ ਜਿੰਨੇ ਵੀ ਹੱਕ ਮਾਣ ਰਹੇ ਆ ਉਹ ਬਾਬਾ ਸਾਹਿਬ ਜੀ ਦੀ ਮਿਹਨਤ ਸਦਕਾ ਹੀ ਮਾਣ ਰਹੇ ਹਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸ਼ੋਭਾ ਯਾਤਰਾ ਵਾਲੇ ਦਿਨ ਅਸੀਂ ਸਾਰੇ ਹੀ ਇਕੱਠੇ ਹੋ ਕੇ ਬਾਬਾ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ! ਇਸ ਮੌਕੇ ਵਿਸ਼ੇਸ਼ ਤੌਰ ਤੇ ਰਜੀਵ ਸਾਈ ਜੀ ਦਰਬਾਰ ਪੰਜ ਪੀਰ ਕਾਦਰੀ ਵੀ ਪਹੁੰਚੇ! ਇਸ ਮੌਕੇ ਅਤਿਆਚਾਰ ਵਿਰੋਧੀ ਫਰੰਟ ਪੰਜਾਬ,ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ, ਡਾ ਅੰਬੇਡਕਰ ਫੋਰਸ ਪੰਜਾਬ,,ਭਗਵਾਨ ਵਾਲਮੀਕ ਧਰਮ ਰਕਸ਼ਾ ਸੰਮਤੀ ਪੰਜਾਬ,ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਬੇਗਮਪੁਰਾ ਟਾਈਗਰ ਫੋਰਸ,ਬਾਬਾ ਸਾਹਿਬ ਟਾਈਗਰ ਫੋਰਸ,ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਰਜਿ ਹੁਸ਼ਿਆਰਪੁਰ,, ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਹੋਸ਼ਿਆਰਪੂਰ,,ਇੰਟਰਨੈਸ਼ਨਲ ਬੁਧਿਸ਼ਟ ਗੁਰੂ ਰਵਿਦਾਸ ਔਰਗਨਾਈਜੇਸ਼ਨ, ਇੰਟਰਨੈਸ਼ਨਲ ਕ੍ਰਿਸਚਨ ਫਰੰਟ,ਸਿੱਖ ਨੌਜਵਾਨ ਫੈਡਰੇਸ਼ਨ,ਸਾਂਝਾ ਫਰੰਟ ਹੁਸ਼ਿਆਰਪੁਰ, ਈ ਰਿਕਸ਼ਾ ਯੂਨੀਅਨ ਹੁਸ਼ਿਆਰਪੁਰ,ਨੌਜਵਾਨ ਸਭਾ ਅੱਤੋਵਾਲ, ਨੌਜਵਾਨ ਸਭਾ ਪੁਰਹੀਰਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਰ ਹੋਏ

RELATED ARTICLES

Most Popular

Recent Comments