HomeHoshiarpurਨਸ਼ੀਲੀਆ ਗੋਲੀਆਂ, ਨਜਾਇਜ਼ ਅਸਲੇ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ, ਦੋ ਵਿਅਕਤੀਆਂ ਤੇ...

ਨਸ਼ੀਲੀਆ ਗੋਲੀਆਂ, ਨਜਾਇਜ਼ ਅਸਲੇ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ, ਦੋ ਵਿਅਕਤੀਆਂ ਤੇ ਪਰਚਾ ਦਰਜ

ਨਸ਼ੀਲੀਆ ਗੋਲੀਆਂ, ਨਜਾਇਜ਼ ਅਸਲੇ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ, ਦੋ ਵਿਅਕਤੀਆਂ ਤੇ ਪਰਚਾ ਦਰਜ

ਨਵਾਂ ਸਵੇਰਾ ਮਾਹਿਲਪੁਰ – ਥਾਣਾ ਮਾਹਿਲਪੁਰ ਤੇ ਸੈਲਾ ਖ਼ੁਰਦ ਦੀ ਪੁਲਿਸ ਨੇ ਨੇ ਦੋ ਵੱਖ ਵੱਖ ਵਿਅਕਤੀਆਂ ਤੋਂ ਨਸ਼ੀਲੀਆ ਗੋਲੀਆਂ, ਨਜਾਇਜ਼ ਅਸਲੇ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆ ਥਾਣਾ ਮੁਖੀ ਬਲਵਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਏ ਐਸ ਆਈ ਗੁਰਨੇਕ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਤੇ ਚੈਕਿੰਗ ਸਬੰਧੀ ਪਿੰਡ ਮੁੱਗੋਵਾਲ ਰੋਡ ਤੋਂ ਇਕ ਮੋਟਰਸਾਇਕਲ ਪੀਬੀ-07- ਏਵੀ-4681 ਤੇ ਸਵਾਰ ਵਿਅਕਤੀ ਨੂੰ ਛੱਕ ਪੈਣ ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੇ ਇਕ ਨਜਾਇਜ਼ ਪਿਸਤੌਲ ਤੇ ਦੋ ਜ਼ਿੰਦਾ ਰੌਂਦ ਸਮੇਤ 195 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਸਨਮਦੀਪ ਸਿੰਘ ਉਰਫ਼ ਸਨਮ ਪੁੱਤਰ ਪਰਮਜੀਤ ਸਿੰਘ ਵਾਸੀ ਮੁੱਗੋਵਾਲ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲਿਸ ਚੌਂਕੀ ਸੈਲਾ ਖ਼ੁਰਦ ਦੇ ਇੰਚਾਰਜ ਉਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਨਾਕਾਬੰਦੀ ਦੇ ਸਬੰਧ ਵਿੱਚ ਨਹਿਰ ਦੇ ਪੁਲ ਪੋਸੀ ਮੌਜੂਦ ਸੀ ਤਾਂ ਪਿੰਡ ਕੋਟ ਫਤੂਹੀ ਸਾਇਡ ਤੋਂ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ, ਪਤਾ ਪੁਛਿਆ, ਜਿਸਨੇ ਆਪਣਾ ਨਾਮ ਅਮਨਦੀਪ ਪੁੱਤਰ ਪ੍ਰਸ਼ੋਤਮ ਲਾਲ ਵਾਸੌ ਪੋਸੀ ਦੇ ਸੱਜੇ ਹੱਥ ਵਿੱਚ ਫੜੇ ਲਿਫਾਫਾ ਮੋਮੀ ਚੈੱਕ ਕਰਨ ਤੇ ਉਸ ਵਿੱਚੋ 210 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਤੇ ਸੈਲਾ ਖ਼ੁਰਦ ਪੁਲਸ ਚੌਂਕੀ ਨੇ ਦੋਹਾਂ ਮੁਲਜ਼ਮਾਂ ਤੇ ਨਸ਼ਾ ਵਿਰੋਧੀ ਐਕਟ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸਨਮਦੀਪ ਸਿੰਘ ਉਰਫ਼ ਸਨਮ ਤੇ ਥਾਣਾ ਮਾਹਿਲਪੁਰ ਵਿਖੇ ਪਹਿਲਾਂ ਵੀ ਅਸਲਾ ਐਕਟ ਤੇ ਨਸ਼ਾ ਵਿਰੋਧੀ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ।

 

 

RELATED ARTICLES

Most Popular

Recent Comments