HomeHoshiarpurਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਡਾ ਰਾਜ ਦੇ ਹੱਕ...

ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਡਾ ਰਾਜ ਦੇ ਹੱਕ ’ਚ ਵਿਸ਼ਾਲ ਰੈਲੀ – ਮੁੱਖ ਮੰਤਰੀ

ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ
ਡਾ ਰਾਜ ਦੇ ਹੱਕ ’ਚ ਵਿਸ਼ਾਲ ਰੈਲੀ – ਮੁੱਖ ਮੰਤਰ

ਨਵਾਂ ਸਵੇਰਾ, ਹੁਸ਼ਿਆਰਪੁਰ
ਪਿਛਲੇ 70 ਸਾਲਾਂ ਦੌਰਾਨ ਕੇਂਦਰ ਦੀ ਸੱਤਾ ’ਤੇ ਕਾਬਜ ਰਹੀਆਂ ਪਾਰਟੀਆਂ ਨੇ ਲੋਕ ਹਿੱਤ ਵਿਚਕੰਮ ਨਹੀਂ ਕੀਤੇ ਜਿਸ ਕਾਰਨ ਉਨ੍ਹਾਂ ਨੂੰ ਵੋਟਾਂ ਮੰਗਣ ਲਈ ਧਰਮ ਦਾ ਸਹਾਰਾ ਲੈਣਾ ਪੈ ਰਿਹਾ। ਸੱਤਾ ਆਨੰਦ ਮਾਣਦੀਆਂ ਰਹੀਆਂ ਪਾਰਟੀਆਂ ਦੇ ਆਗੂ ਲੋਕਾਂ ਲਈ ਕੀਤੇ ਕੰਮ ਨਹੀਂ ਗਿਣਾ ਸਕਦੇ। ਇਹ ਵਿਚਾਰ ਪੰਜਾਬ ਦੇ ਮੁੱਖ਼ ਮੰਤਰੀ ਭਗਵੰਤ ਮਾਨ ਨੇ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਵਿਖ਼ੇ ਹੁਸ਼ਿਆਰਪੁਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਾਜ ਕੁਮਾਰ ਦੇ ਹੱਕ ਵਿਚ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ਼ਾਇਰੀ ਨਾਲ ਭਰਪੂਰ ਭਗਵੰਤ ਮਾਨ ਦੇ ਭਾਸ਼ਣ ਵਿਚ ਅੱਜ ਲਚਕੀਲਾਪਨ ਦਿਖ਼ਾਈ ਦਿੱਤਾ।
ਵੱਡਾ ਇੱਕਠ ਦੇਖ ਕੇ ਗਦਗਦ ਹੋਏ ਮੁੱਖ਼ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਜਨੂੰਨ ਹੀ ਆਮ ਆਦਮੀ ਪਾਰਟੀ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਇਤਿਹਾਸਕ ਧਰਤੀ ਦੇ ਲੋਕ ਵੀ ਪੰਜਾਬ ਨੂੰ ਰੰਗਲਾ ਪੰਜਾਬ ਦੇਖ਼ਣਾ ਚਾਹੁੰਦੇ ਹਨ। ਉਨ੍ਹਾਂ ਰਿਵਾਇਤੀ ਵਿਰੋਧੀ ਅਕਾਲੀ ਦਲ ਅਤੇ ਕਾਂਗਰਸ ’ਤੇ ਤਿੱਖ਼ੇ ਨਿਸ਼ਾਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਮੌਕੇ ਦਿੰਦੇ ਨਹੀਂ ਥੱਕੇ ਪਰੰਤੂ ਅਜੇ ਵੀ ਇੱਕ ਮੌਕਾ ਹੋਰ ਦੀ ਤਰਜ ’ਤੇ ਵੋਟਾਂ ਮੰਗਣ ਲਈ ਆਏ ਪਰੰਤੂ ਲੋਕਾਂ ਦੇ ਮਨਾਂ ਤੋਂ ਹੁਣ ਇਹ ਪਾਰਟੀਆਂ ਉੱਤਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਸੂਬੇ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਆਪਣੇ ਪਰਿਵਾਰਾਂ ਨੂੰ ਨੂੰ ਪਹਿਲ ਦਿੱਤੀ ਜਦਕਿ ਉਹ ਪੰਜਾਬ ਦੀ ਖ਼ੁਸ਼ਹਾਲੀ ਲਈ ਸੰਘਰਸ਼ ਕਰ ਰਹੇ ਹਨ। ਆਪਣੇ ਸਵਾ ਦੋ ਸਾਲ ਦੀਆਂ ਉਪਲੱਬਧੀਆਂ ਗਿਣਤੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ 70, 000 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਅਤੇ ਪੰਜਾਬ ਵਿਚ ਉੱਦਯੋਗ ਵੱਡੇ ਪੱਧਰ ’ਤੇ ਸਥਾਪਿਤ ਹੋਣਗੇ ਜਿਸ ਨਾਲ ਲੋਕਾਂ ਨੂੰ ਰੁਜਗਾਰ ਦੇ ਮੌਕੇ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ ਪੰਜਾਬ ਵਿਚ 43000 ਨੌਕਰੀਆਂ ਵੰਡ ਚੁੱਕੇ ਹਨ ਅਤੇ ਕਾਨੂੰਨੀ ਅੜਚਨਾ ਦੂਰ ਕਰਕੇ ਹੋਰ ਨੌਕਰੀਆਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਦੀ ਵੀ ਸਰਵੇ ਵਿਚ ਨਹੀਂ ਹੁੰਦੀ ਬਲਕਿ ਚੋਣਾ ਤੋਂ ਬਾਅਦ ਸੱਤਾ ਵਿਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਿਜਲੀ ਸਮੱਸਿਆ ਦੂਰ ਕਰਕੇ ਉਨ੍ਹਾਂ ਦੀ ਸਰਕਾਰ ਹੁਣ ਇੰਡਸਟਰੀ ਲਈ ਸਸਤੀ ਬਿਜਲੀ ਦੀ ਯੋਜਨਾ ਤਿਆਰ ਕਰ ਚੁੱਕੀ ਹੈ ਜੋ ਲੋਕ ਸਭਾ ਚੋਣਾ ਤੋਂ ਬਾਅਦ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਰਕਾਰੀ ਜਮੀਨਾਂ ਨੂੰ ਵੇਚਦੀਆਂ ਰਹੀਆਂ ਜਦਕਿ ਪੰਜਾਬ ਦੇ ਇਤਿਹਾਸ ਦੀ ਪਹਿਲੀ ਆਪ ਸਰਕਾਰ ਹੈ ਜੋ ਜਇਦਾਦ ਨੂੰ ਖ਼ਰੀਦ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 13 ਲੋਕ ਸਭਾ ਦੀਆਂ ਸੀਟਾਂ ਨਹੀਂ 13 ਆਵਾਜਾਂ ਉਨ੍ਹਾਂ ਨੂੰ ਦੇ ਦਿਓ ਤਾਂ ਕੇਂਦਰ ਵਲੋਂ ਕੀਤੇ ਜਾਂਦੇ ਪੰਜਾਬ ਨਾਲ ਵਿਤਕਰੇ ਨੂੰ ਰੋਕਣ ਲਈ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿਚ ਜੋਰਦਾਰ ਆਵਾਜ ਪਹੁੰਚ ਸਕੇ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਡਾ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਪ ਸਰਕਾਰ ਤੋਂ ਖ਼ੁਸ਼ ਹਨ ਕਿਉਂਕਿ ਭ੍ਰਿਸ਼ਟਾਚਾਰ ਘਟਿਆ ਹੈ ਅਤੇ ਹਰ ਪਰਿਵਾਰ ਵਿਚ ਪੰਜ ਹਜ਼ਾਰ ਰੁਪਏ ਦੀ ਬੱਚਤ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਲੋਕ ਆਪਣੀ ਸਰਕਾਰ ਸਮਝਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਡਾ ਰਵਜੋਤ ਵਿਧਾਇਕ ਸ਼ਾਮ ਚੁਰਾਸੀ, ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

RELATED ARTICLES

Most Popular

Recent Comments