ਵਿਜੇ ਸਾਂਪਲਾ ਨੇ ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ-ਵਿਜੇ ਸਾਂਪਲਾ ਨਹੀਂ ਨਰਮ ਹੋਏ ਭਾਜਪਾ ਆਗੂ ਦੇ ਤੇਵਰ

0
158

 

ਵਿਜੇ ਸਾਂਪਲਾ ਨੇ ਹਾਈ ਕਮਾਂਡ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ

ਜੇ ਮੇਰੇ ’ਤੇ ਕੋਈ ਦੋਸ਼ ਹੈ ਤਾਂ ਮੈਨੂੰ ਜੇਲ੍ਹ’ਚ ਸੁੱਟੋ-ਵਿਜੇ ਸਾਂਪਲਾ

ਨਹੀਂ ਨਰਮ ਹੋਏ ਭਾਜਪਾ ਆਗੂ ਦੇ ਤੇਵ

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ

ਟਿਕਟ ਨਾ ਮਿਲਣ ਤੋਂ ਨਾਰਾਜ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦੀ ਅਜੇ ਵੀ ਪਾਰਟੀ ਨਾਲ ਨਾਰਾਜਗੀ ਜਾਰੀ ਹੈ। ਅੱਜ ਹਫਤੇ ਵਿਚ ਦੂਜੀ ਵਾਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ, ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਵਿਸ਼ੇਸ਼ ਤੌਰ ’ਤੇ ਵਿਜੇ ਸਾਂਪਲਾਂ ਦੇ ਘਰ ਪਹੁੰਚੇ।

ਪਾਰਟੀ ਟਿਕਟ ਨਾ ਮਿਲਣ ਤੋਂ ਦੁਖ਼ੀ ਅਤੇ ਨਾਰਾਜ ਵਿਜੇ ਸਾਂਪਲਾਂ ਨੂੰ ਹਾਈ ਕਮਾਂਡ ਬੇਸ਼ਕ ਨਾਲ ਤੁਰਨ ਦੇ ਦਾਅਵੇ ਕਰ ਰਹੀ ਹੈ ਪਰੰਤੂ ਕਈ ਦਿਨਾਂ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਸਾਂਪਲਾ ਨੇ ਆਪਣੀ ਹੀ ਪਾਰਟੀ ਦੀਆਂ ਨੀਤੀਆਂ ਅਤੇ ਉਨ੍ਹਾਂ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਰੱਜ ਕੇ ਭੜਾਸ ਕੱਢੀ।

ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਲੈ ਕੇ ਸੰਗਠਨ ਲਈ ਕੰਮ ਕਰਨ ਦਾ ਹੁਕਮ ਤਾਂ ਦਿੱਤਾ ਉਹ ਸਭ ਕੁੱਝ ਛੱਡ ਕੇ ਪਾਰਟੀ ਲਈ ਕੰਮ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਮੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਉਨ੍ਹਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਹੀ ਬਣਾਏ ਨਿਯਮਾਂ ਨੂੰ ਤੋੜ ਕੇ ਪਰਿਵਾਰਵਾਦ ਨੂੰ ਹੀ ਤਵੱਜੋਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਾਜਸੀ ਜੀਵਨ ਸਾਫ਼ ਸੁਥਰਾ ਹੈ ਪਰੰਤੂ ਪਾਰਟੀ ਦੇ ਹੀ ਅੰਦਰਲੇ ਵਿਰੋਧੀਆਂ ਵਲੋਂ ਉਨ੍ਹਾਂ ਵਿਰੁੱਧ ਜੰਮ ਕੇ ਕੂੜ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੋਈ ਦੋਸ਼ ਹੈ ਤਾਂ ਉਨ੍ਹਾਂ ’ਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਜਿਹੜੇ ਲੋਕ ਉਨ੍ਹਾਂ ਵਿਰੁੱਧ ਝੂਠਾ ਕੂੜ ਪ੍ਰਚਾਰ ਕਰ ਰਹੇ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਟਕਸਾਲੀ ਭਾਜਪਾ ਵਰਕਰ ਵਾਂਗ ਕੰਮ ਕਰਹੇ ਹਨ ਪਰੰਤੂ ਕੁੱਝ ਲੋਕ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਨਾਲ ਧੋਖ਼ਾ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਾਰਟੀ ਨਹੀਂ ਛੱਡ ਰਹੇ ਸਿਰਫ਼ ਉਨ੍ਹਾਂ ਨੇ ਹਾਈ ਕਮਾਂਡ ਤੋਂ ਸਫ਼ਾਈ ਮੰਗੀ ਹੈ ਕਿ ਪਾਰਟੀ ਵਿਚ ਉਨ੍ਹਾਂ ਦੀ ਕੀ ਥਾਂ ਹੈ ਅਤੇ ਪਾਰਟੀ ਨੂੰ ਕਮਜੋਰ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਹਾਈ ਕਮਾਂਡ ਅੱਗੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਅਤੇ ਜਦੋਂ ਤੱਕ ਉਨ੍ਹਾਂ ਦੇ ਸਵਾਲਾਂ ਦਾ ਉੱਤਰ ਨਹੀਂ ਮਿਲ ਜਾਂਦਾ ਉਹ ਚੋਣ ਪ੍ਰਚਾਰ ਵਿਚ ਨਹੀਂ ਜਾਣਗੇ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮਨਾਉਣ ਆਏ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਕਿਹਾ ਕਿ ਵਿਜੇ ਸਾਂਪਲਾ ਪਾਰਟੀ ਦੇ ਪੁਰਾਣੇ ਆਗੂ ਹਨ। ਉਨ੍ਹਾਂ ਕਿਹਾ ਕਿ ਸਾਂਪਲਾ ਜੀ ਨੂੰ ਕੋਈ ਵੀ ਨਰਾਜਗੀ ਨਹੀਂ ਹੈ ਅਤੇ ਉਹ ਜਲਦ ਹੀ ਪੰਜਾਬ ਵਿਚ ਭਾਜਪਾ ਦੇ ਪ੍ਰਚਾਰ ਲਈ ਡਟ ਜਾਣਗੇ। ਉਨ੍ਹਾਂ ਕਿਹਾ ਕਿ ਸਾਂਪਲਾ ਜੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਰਨਗੇ। ਵਰਕਰਾਂ ਨੇ ਸੁਣਾਈਆਂ ਖ਼ਰੀਆਂ ਖ਼ਰੀਆਂ-

ਜਿਉਂ ਵਿਜੇ ਸਾਂਪਲਾ ਦੇ ਸਮਰਥਕਾਂ ਨੂੰ ਪਤਾ ਲੱਗਾ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਅਤੇ ਸੁਨੀਲ ਜਾਖ਼ੜ ਵਿਜੇ ਸਾਂਪਲਾਂ ਦੇ ਘਰ ਆਏ ਹੋਏ ਹਨ ਤਾਂ ਪਾਰਟੀ ਵਰਕਰ ਅਤੇ ਸਾਂਪਲਾ ਸਮਰਥਕ ਉੱਥੇ ਵੱਡੀ ਗਿਣਤੀ ਵਿਚ ਇੱਕਠੇ ਹੋ ਗਏ। ਸ੍ਰੀ ਸਾਂਪਲਾ ਦੀ ਟਿੱਕਟ ਕੱਟੇ ਜਾਣ ’ਤੇ ਉਨ੍ਹਾਂ ਭਾਜਪਾ ਹਾਈ ਕਮਾਂਡ ਦੀ ਆਈ ਟੀਮ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ ਅਤੇ ਹੁਸ਼ਿਆਰਪੁਰ ਭਾਜਪਾ ਵਿਚ ਧੜੇਬੰਦੀ ਪੈਦਾ ਕਰਨ ਵਾਲੇ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜੰਮ ਕੇ ਭੜਾਸ ਕੱਢੀ। ਇਸ ਮੌਕੇ ਸ਼ਿਵੁ ਓਹਰੀ ਯੂਥ ਪ੍ਰਧਾਨ ਭਾਜਪਾ, ਐਡਵੋਕੇਟ ਦਿਲਬਾਗ ਸਿੰਘ। ਅਸ਼ਵਨੀ ਓਹਰੀ, ਸਾਹਿਲ ਸਾਂਪਲਾ ਅਤੇ ਹੋਰ ਵਰਕਰਾਂ ਨੇ ਵੀ ਆਪਣੇ ਵਿਚਾਰ ਪ੍ਰਗ

ਟ ਕੀਤੇ।