HomeHoshiarpurਕੇਂਦਰੀ ਜੇਲ੍ਹ ’ਚੋਂ ਪੰਜ ਮੋਬਾਇਲ ਤੇ ਤੰਬਾਕੂ ਬਰਾਮਦ

ਕੇਂਦਰੀ ਜੇਲ੍ਹ ’ਚੋਂ ਪੰਜ ਮੋਬਾਇਲ ਤੇ ਤੰਬਾਕੂ ਬਰਾਮਦ

ਕੇਂਦਰੀ ਜੇਲ੍ਹ ’ਚੋਂ ਪੰਜ ਮੋਬਾਇਲ ਤੇ ਤੰਬਾਕੂ ਬਰਾਮ
ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ
ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਕੈਦੀਆਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਸ਼ਾਮ ਵੀ ਰੋਜਾਨਾ ਦੀ ਤਰਾਂ ਜੇਲ੍ਹ ਅੰਦਰ ਕੀਤੀ ਗਈ ਤਲਾਸ਼ੀ ਦੌਰਾਨ ਕੈਦੀਆਂ ਕੋਲੋਂ ਪੰਜ ਮੋਬਾਇਲ, ਚਾਰਜਰ, ਬੈਟਰੀਆਂ ਅਤੇ ਪੇਸ਼ੀ ਭੁਗਤ ਕੇ ਆਏ ਕੈਦੀ ਕੋਲੋਂ ਤੰਬਾਕੂ ਬਰਾਮਦ ਕਰਕੇ ਪੁਲਿਸ ਨੇ ਵੱਖੋ ਵੱਖ਼ ਪੰਜ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਨਿਰੀਖ਼ਕ ਜੇਲ੍ਹ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸਾਮ ਰੋਜ ਦੀ ਤਰਾਂ ਜਦੋਂ ਬੈਰਕ ਨੰਬਰ 02 ਦੀ ਤਲਾਸ਼ੀ ਲਈ ਤਾਂ ਬੈਰਕ ਦੇ ਰੋਸ਼ਨਦਾਨ ਵਿਚ ਰੱਖ਼ੇ ਗਏ ਤਿੰਨ ਮੋਬਾਇਲ, ਸਿੰਮ ਅਤੇ ਬੈਟਰੀ ਬਰਾਮਦ ਹੋਈ। ਸਹਾਇਕ ਨਿਰੀਖ਼ਕ ਮਨਜੀਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ਼ ਮਨੀ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਦੇਨੋਵਾਲ ਜੋ ਪੇਸ਼ ਭੁਗਤਣ ਲਈ ਜਿਲ੍ਹਾ ਕਚਿਹਰੀਆਂ ਵਿਚ ਗਿਆ ਸੀ ਦੇ ਵਾਪਿਸ ਆਉਣ ’ਤੇ ਜਦੋਂ ਰੂਟੀਨ ਚੈਕਿੰਗ ਕੀਤੀ ਤਾਂ ਉਸ ਦੀ ਅੰਡਰਵੀਅਰ ਵਿੱਚੋਂ ਤੰਬਾਕੂ ਬਰਾਮਦ ਹੋਇਆ। ਇਸੇ ਤਰਾਂ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਜੇਲ੍ਹ ਦੀ ਰੂਟੀਨ ਚੈਕਿੰਗ ਦੌਰਾਨ ਜਦੋਂ ਬੈਰਕ ਨੰਬਰ 23 ਦੀ ਤਲਾਸ਼ੀ ਲਈ ਤਾਂ ਉੱਥੇ ਕੈਦ ਹਰਨੂਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਾਹਲਪੁਰਾ ਥਾਣਾ ਤਲੇੜਾ ਜਿਲ੍ਹਾ ਬੂੰਦੀ ਰਾਜਸਥਾਨ ਕੋਲੌਂ ਇੱਕ ਟੱਚ ਅਤੇ ਇੱਕ ਕੀਪੈਡ ਵਾਲਾ ਮੋਬਾਇਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਸਾਰਿਆਂ ਵਿਰੁੱਧ ਅਲੱਗ ਤੋਂ ਵੱਖ਼ਰੇ ਵੱਖ਼ਰੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
RELATED ARTICLES

Most Popular

Recent Comments