ਫਿਕਸ ਮੈਚ ਰਾਂਹੀ ਆਪ ਅਤੇ ਕਾਂਗਰਸ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ-ਮਜੀਠੀ

 

13 ਪਾਰ, 400 ਪਾਰ ਦੇ ਦਾਅਵੇ ਵਾਲਿਆਂ ਨੂੰ ਨਹੀਂ ਲੱਭ ਰਹੇ ਉਮੀਦਵਾਰ

ਬੁੱਲੋਵਾਲ ਵਿਖੇ ਠੰਡਲ ਦੇ ਹੱਕ ’ਚ ਵਿਸ਼ਾਲ ਰੈਲੀ

 

 

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ

 

ਪੰਜਾਬ ਦੇ ਮੁੱਖ਼ ਭਗਵੰਤ ਸਿੰਘ ਮਾਨ ਦਾ ਦਿਨ ਦਾ ਸਮਝੌਤਾ ਇੰਡੀਆ ਗਠਜੋੜ ਨਾਲ ਹੈ ਅਤੇ ਰਾਤ ਦਾ ਸਮਝੌਤਾ ਮੋਦੀ ਅਤੇ ਅਮਿਤ ਸ਼ਾਹ ਨਾਲ ਕੀਤਾ ਹੋਇਆ ਹੈ। 13-0 ਅਤੇ 400 ਤੋਂ ਪਾਰ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕ ਸਭਾ ਲਈ ਉਮੀਦਵਾਰ ਨਹੀਂ ਮਿਲ ਰਹੇ ਜਿਸ ਕਾਰਨ ਦੂਜੀਆਂ ਪਾਰਟੀਆਂ ਤੋਂ ਆਏ ਦਲ ਬਦਲੂਆਂ ਨੂੰ ਦੋਨੋਂ ਪਾਰਟੀਆਂ ਟਿਕਟ ਦੇ ਕੇ ਚੋਣ ਲੜਾ ਰਹੀਆਂ ਹਨ। ਇਹ ਵਿਚਾਰ ਸ੍ਰੋਮਣੀ ਅਕਾਲੀ ਦੇ ਬਾਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਅੱਜ ਹੁਸ਼ਿਆਰਪੁਰ ਦੇ ਕਸਬਾ ਬੁੱਲੋਵਾਲ ਵਿਖ਼ੇ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿਚ ਯੂਥ ਇੰਚਾਰਜ ਅਰਮਿੰਦਰ ਸਿੰਘ ਹੁਸੈਨਪੁਰ ਅਤੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਅਗਵਾਈ ਹੇਠ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੋ ਸਾਲਾਂ ਵਿਚ ਪੰਜਾਬ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਕਮਜੋਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਈ ਥਾਂਵਾਂ ’ਤੇ ਜਾਣ ਬੁੱਝ ਕੇ ਕਮਜੋਰ ਉਮੀਦਵਾਰ ਦਿੱਤੇ ਗਏ ਹਨ ਤਾਂ ਜੋ ਕਾਂਗਰਸ ਨੂੰ ਪੰਜਾਬ ਵਿਚ ਲੋਕ ਸਭਾ ਦੀਆਂ ਜਿਆਦਾ ਸੀਟਾਂ ਜਿਤਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਮੁੜ ਤਕੜਾ ਹੋਇਆ ਹੈ ਅਤੇ ਇਸ ਦੇ ਉਮੀਦਵਾਰ ਲੋਕ ਸਭਾ ਚੋਣਾ ਵਿਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਗਾਂਧੀ ਪਰਿਵਾਰ ਦੇ ਇਸ਼ਾਰਿਆਂ ’ਤੇ ਪੰਜਾਬ ਵਿਚ ਅਜਿਹਾ ਰਾਜਨੀਤਿਕ ਮਾਹੋਲ ਸਿਰਜਿਆ ਗਿਆ ਜਿਸ ਨਾਲ ਦੋਹਾਂ ਪਾਰਟੀਆਂ ਨੂੰ ਫ਼ਾਇਦਾ ਹੋਵੇ ਪਰੰਤੂ ਪੰਜਾਬ ਦੇ ਲੋਕ ਮਾਨ ਸਰਕਾਰ ਦੀ ਸਵਾ ਦੋ ਸਾਲ ਦੀ ਕਾਰਜਗਾਰੀ ਤੋਂ ਹੀ ਤੌਬਾ ਕਰ ਚੁੱਕੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਚੋਣ ਰੈਲੀਆਂ ਦੌਰਾਨ ਜਿਹੜੀ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ ਉਹ ਦੇਸ਼ ਦੀ ਜਨਤਾ ਦਾ ਅਪਮਾਨ ਹੈ। ਇਸ ਤੋਂ ਪਹਿਲਾਂ ਸੋਹਣ ਸਿੰਘ ਠੰਡਲ ਨੇ ਜਿਹਾ ਕਿ ਪਾਰਟੀ ਹਾਈ ਕਮਾਂਡ ਨੇ ਜਿਹੜਾ ਵਿਸ਼ਵਾਸ ਉਨ੍ਹਾਂ ਵਿਚ ਦਿਖ਼ਾਇਆ ਹੈ ਉਹ ਉਸ ’ਤੇ ਖ਼ਰਾ ਉਤਰਨ ਦੀ ਕੋ

ਸ਼ਿਸ਼ ਕਰਨਗੇ।