HomeHoshiarpurਦੋ ਦਿਨ ਪਹਿਲਾਂ ਘਰੋਂ ਗਿਆ ਸਾਬਕਾ ਫ਼ੌਜੀ ਮਿਲਿਆ ਗੰਭੀਰ ਜ਼ਖਮੀ, ਇਲਾਜ ਦੌਰਾਨ...

ਦੋ ਦਿਨ ਪਹਿਲਾਂ ਘਰੋਂ ਗਿਆ ਸਾਬਕਾ ਫ਼ੌਜੀ ਮਿਲਿਆ ਗੰਭੀਰ ਜ਼ਖਮੀ, ਇਲਾਜ ਦੌਰਾਨ ਮੌਤ ਕਤਲ ਦਾ ਮਾਮਲਾ ਦਰਜ

 

ਦੋ ਦਿਨ ਪਹਿਲਾਂ ਘਰੋਂ ਗਿਆ ਸਾਬਕਾ ਫ਼ੌਜੀ ਮਿਲਿਆ ਗੰਭੀਰ ਜ਼ਖਮੀ, ਇਲਾਜ ਦੌਰਾਨ ਮੌਤ

  1. ਕਤਲ ਦਾ ਮਾਮਲਾ ਦਰਜ

ਨਵਾਂ ਸਵੇਰਾ ਨੈੱਟਵਰਕ

ਥਾਣਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਭਾਣੋਵਾਲ ਦੇ ਦੋ ਦਿਨ ਪਹਿਲਾਂ ਘਰੋਂ ਗਏ ਸਾਬਕਾ ਫੌਜੀ ਨੌਜਵਾਨ ਐਤਵਾਰ ਰਾਤ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਭੱਟਲਾ ਨਹਿਰ ਨਜਦੀਕ ਚ ਮਿਲਿਆ ਸੀ। ਨੌਜਵਾਨ ਦੇ ਸਰੀਰ ’ਤੇ ਸੱਟਾਂ ਦੇ ਗੰਭੀਰ ਨਿਸ਼ਾਨ ਸਨ ਜਿਸ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਹੋਇਆਂ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ । ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਪ੍ਰਦੀਪ ਿਸੰਘ 44 ਪੁੱਤਰ ਗਿਆਨ ਵਾਸੀ ਭਾਣੋਵਾਲ ਵਜੋਂ ਹੋਈ ਹੈ। ਪਰਿਵਾਰ ਵਲੋਂ ਆਪਣੇ ਪੁੱਤਰ ਦੇ ਸਿਰ ਵਿਚ ਗੰਭੀਰ ਸੱਟਾਂ ਨੂੰ ਦੇਖਦੇ ਹੋਏ ਉਸਦੇ ਕਤਲ ਦਾ ਖਦਸ਼ਾ ਜਤਾਇਆ ਹੈ। ਗੜ੍ਹਦੀਵਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਚਾਚਾ ਸਤਵਿੰਦਰ ਸਿੰਘ ਪੁੱਤਰ ਗਿਆਨ ਚੰਦ ਨੇ ਥਾਣਾ ਗੜ੍ਹਦੀਵਾਲਾ ਗੜ੍ਹਦੀਵਾਲਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਭਤੀਜਾ ਪ੍ਰਦੀਪ ਸਿੰਘ 21 ਅਪ੍ਰੈਲ ਨੂੰ ਆਪਣੇ ਮੋਟਰਸਾਇਕਲ ਨੰਬਰ ਪੀ.ਬੀ.07 ਸੀ.ਐਫ 4358 ਪਰ ਘਰੋਂ ਗਿਆ ਸੀ। ਉਸ ਨੇ ਦੱਸਿਆ ਕਿ ਪ੍ਰਦੀਪ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੇ ਰਾਤ 11 ਵਜੇ ਦੇ ਕਰੀਬ ਉਸ ਨੂੰ ਫ਼ੋਨ ਕੀਤਾ ਕਿ ਪ੍ਰਦੀਪ ਿਸ ਅਜੇ ਤੱਕ ਘਰ ਵਾਪਿਸ ਨਹੀਂ ਆਇਆ ਹੈ।।ਉਸ ਨੇ ਦੱਸਿਆ ਕਿ ਉਨ੍ਹਾਂ ਤੁਰੰਤ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਪਤਾ ਲੱਗਾ ਕਿ ਪਿੰਡ ਭੱਟਲਾ ਨਹਿਰ ਕੋਲ ਇੱਕ ਵਿਅਕਤੀ ਜ਼ਖਮੀ ਹਾਲਤ ਵਿਚ ਪਿਆ ਹੈ ਅਤੇ ਉਸ ਦਾ ਮੋਟਰਸਾਇਕਲ ਟੁੱਟਾ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਪ੍ਰਦੀਪ ਸਿੰਘ ਗੰਭੀਰ ਜ਼ਖਮੀ ਹਾਤ ਿਵਚ ਸੜਕ ਿਕਨਾਰੇ ਪਿਆ ਸੀ ਅਤੇ ਉਸ ਦੇ ਸਰੀਰ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਦਸੂਹਾ ਦਾਖ਼ਲ ਕਰਵਾਇਆ ਿਜੱਥੇ ਉਸ ਦੀ ਹਾਲਤ ਨੂੰ ਨਾਜੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਿਵਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਗੜ੍ਹਦੀਵਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਹੈ।

RELATED ARTICLES

Most Popular

Recent Comments